ਸਹੁੰ ਚੁੱਕ ਸਮਾਗਮ 'ਚ ਪਹੁੰਚੇ ਘੁੱਲੇ ਸ਼ਾਹ ਨੇ ਗਾਏ ਭਗਵੰਤ ਮਾਨ ਦੇ ਗੁਣ - 16ਵੀਂ ਵਿਧਾਨ ਸਭਾ ਦੇ ਮੁੱਖ ਮੰਤਰੀ ਬਣ ਗਏ
ਖਟਕੜ ਕਲਾਂ: ਮੁੱਖ ਮੰਤਰੀ ਦੇ ਅਹੁਦੇ ਦੇ ਲਈ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੇ ਨਵੇਂ ਸੀਐੱਮ ਬਣ ਗਏ ਹਨ। ਸਹੁੰ ਚੁੱਕ ਦੇ ਨਾਲ ਭਗਵੰਤ ਮਾਨ 16ਵੀਂ ਵਿਧਾਨ ਸਭਾ ਦੇ ਮੁੱਖ ਮੰਤਰੀ ਬਣ ਗਏ ਹਨ। ਸ਼ਹੀਦ ਦੀ ਧਰਤੀ ਨੂੰ ਸਰਕਾਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁੱਕਵਾਈ ਗਈ। ਇਸ ਸਮੇਂ ਕਮੇਡੀਅਨ ਘੁੱਲੇ ਸ਼ਾਹ ਵੀ ਸੰਹੁ ਚੁੱਕ ਸਮਾਗਮ 'ਤੇ ਪਹੁੰਚੇ ਹਨ। ਜਿੱਥੇ ਉਨ੍ਹਾਂ ਆਪ ਸਰਕਾਰ ਦੀ ਬਹੁਤ ਤਾਰੀਫ ਕੀਤੀ। ਇਸ ਸਮੇਂ ਆਪ ਵਰਕਰ ਵੀ ਬਹੁਤ ਉਤਸ਼ਾਹ 'ਚ ਨਜ਼ਰ ਆਏ।
Last Updated : Feb 3, 2023, 8:20 PM IST