ਫੁੱਟਬਾਲ ਮੈਚ ਦੇਖ ਰਹੇ ਦਰਸ਼ਕਾਂ ਨਾਲ ਵਾਪਰਿਆ ਹਾਦਸਾ, ਦਿਲ ਕੰਬਾਉਣ ਵਾਲੀ ਵੀਡੀਓ ਵਾਇਰਲ - kerala news
ਕੇਰਲ: ਕੇਰਲ 'ਚ ਇਕ ਸਥਾਨਕ ਫੁੱਟਬਾਲ ਮੈਚ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਮੈਦਾਨ 'ਚ ਬਣੀ ਅਸਥਾਈ ਦਰਸ਼ਕ ਗੈਲਰੀ ਅਚਾਨਕ ਢਹਿ-ਢੇਰੀ ਹੋ ਗਈ। ਇਸ ਹਾਦਸੇ 'ਚ ਕਰੀਬ 200 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 15 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ। ਕਰੀਬ 15 ਲੋਕਾਂ ਨੂੰ ਗੰਭੀਰ ਹਾਲਤ 'ਚ ਮੰਜਰੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਜ਼ਖਮੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ।
Last Updated : Feb 3, 2023, 8:20 PM IST