ਮੁਸਲਿਮ ਭਾਈਚਾਰੇ ਨੇ ਹੋਲੇ ਮੁਹੱਲੇ 'ਚ ਆਉਣ ਵਾਲੀਆਂ ਸੰਗਤਾਂ ਲਈ ਲਗਾਇਆ ਮਿੱਠੇ ਚੌਲਾਂ ਦਾ ਲੰਗਰ - ਸਲਿਮ ਭਾਈਚਾਰੇ ਵੱਲੋਂ ਹੋਲੇ ਮਹੱਲੇ
ਰੂਪਨਗਰ: ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਵਿਖੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ।ਉੱਥੇ ਹੀ ਮੁਸਲਿਮ ਭਾਈਚਾਰੇ ਵੱਲੋਂ ਹੋਲੇ ਮਹੱਲੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪਵਿੱਤਰ ਦਿਹਾੜੇ ਦੀ ਮੁਸਲਿਮ ਭਾਈਚਾਰੇ ਦੇ ਵੱਲੋਂ ਸਭ ਨੂੰ ਵਧਾਈ ਦਿੰਦੇ ਹਾਂ।ਮਲੇਰਕੋਟਲਾ ਤੋਂ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਮਿੱਠੇ ਚੌਲਾਂ ਦਾ ਲੰਗਰ ਵੰਡ ਕੇ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਰਦਾਸ ਕਰਦੇ ਹਾਂ। ਬਾਬਾ ਮਨਮੋਹਨ ਸਿੰਘ ਬਾਰਨ ਪਟਿਆਲੇ ਵਾਲੇ ਪਹੁੰਚੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਮਿੱਠੇ ਚੌਲਾਂ ਦਾ ਲੰਗਰ ਛਕਿਆ ਅਤੇ ਮੁਸਲਿਮ ਭਾਈਚਾਰੇ ਦੇ ਧਾਰਨੀ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।
Last Updated : Feb 3, 2023, 8:20 PM IST