ਭੇਦਭਰੀ ਹਾਲਤ 'ਚ ਖੇਤਾਂ ਵਿੱਚੋ ਮਿਲੀ ਨੌਜਵਾਨ ਦੀ ਲਾਸ਼ - ਨੌਜਵਾਨ ਦੀ ਲਾਸ਼ ਬਰਾਮਦ
ਹੁਸ਼ਿਆਰਪੁਰ: ਹਲਕਾ ਚੱਬੇਵਾਲ ਦੇ ਪਿੰਡ ਬਡਲਾ ਵਿਖੇ ਖੇਤਾਂ ਵਿਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੇ ਸਿਰ ਵਿੱਚ ਗੋਲੀਆਂ ਵੱਜੀ ਹੋਈ ਹੈ। ਜਿਸ ਦੀ ਪਹਿਚਾਣ ਵੀਹ ਸਾਲਾ ਮਨਿੰਦਰ ਸਿੰਘ ਪਿੰਡ ਗੋਪਾਲੀਆਂ ਵਜੋਂ ਹੋਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਮਨਿੰਦਰ ਸਿੰਘ ਨੂੰ ਦੋ ਲੋਕ ਘਰੋਂ ਬੁਲਾ ਕੇ ਲੈ ਕੇ ਗਏ ਸਨ ਪਰ ਉਹ ਵਾਪਸ ਘਰ ਨਹੀਂ ਆਇਆ। ਜਿਸ ਦੀ ਤਲਾਸ਼ ਘਰ ਵਾਲਿਆਂ ਵੱਲੋਂ ਕੀਤੀ ਜਾ ਰਹੀ ਸੀ। ਨੌਜਵਾਨ ਦੀ ਲਾਸ਼ ਅੱਜ ਲਾਗਲੇ ਪਿੰਡ ਬਡਲਾ ਦੇ ਖੇਤਾਂ ਵਿਚੋਂ ਮਿਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਤਫਤੀਸ਼ ਜਾਰੀ ਹੈ।
Last Updated : Feb 3, 2023, 8:19 PM IST