ਨੈਸ਼ਨਲ ਹਾਈਵੇਅ 'ਤੇ ਬਣੇ ਫੈਕਟਰੀ ਆਊਟਲੈੱਟ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ - Terrible fire in the showroom of a factory
ਬਠਿੰਡਾ:ਨੈਸ਼ਨਲ ਹਾਈਵੇਅ ਸੱਤ 'ਤੇ ਭੁੱਚੋ ਖੁਰਦ ਵਿਖੇ ਬਣੇ ਫੈਕਟਰੀ ਆਊਟ ਫਲੈਟ ਵਿਚ ਅੱਜ ਵੀਰਵਾਰ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਆਊਟਲੈੱਟ ਵਿੱਚ ਬਣੇ ਇੱਕ ਸ਼ੋਅਰੂਮ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਨੂੰ ਕਾਬੂ ਪਾਉਣ ਲਈ ਬਠਿੰਡਾ ਰਾਮਪੁਰਾ ਫੂਲ ਅਤੇ ਲਹਿਰਾ ਮੁਹੱਬਤ ਤੋਂ ਫਾਇਰ ਟੈਂਡਰ ਮੰਗਵਾਏ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਕੱਪੜੇ ਦੀ ਦੁਕਾਨ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਇਸ ਦੌਰਾਨ ਦੁਕਾਨ ਮਾਲਕਾਂ ਵੱਲੋਂ ਵੀ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ ਗਈ।
Last Updated : Feb 3, 2023, 8:22 PM IST