ਨਗਰ ਕੌਂਸਲ ਵੱਲੋਂ ਬਣਾਏ ਪਖਾਨਿਆਂ ਨੇ ਧਾਰਿਆ ਨਰਕ ਦਾ ਰੂਪ - tarn taran nagar council
ਤਰਨ ਤਾਰਨ: ਤਰਨ ਤਾਰਨ ਨਗਰ ਕੌਂਸਲ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਣਾਏ ਜਨਤਕ ਪਖਾਨੇ ਲੋਕਾਂ ਲਈ ਅਸੁਵਿਧਾ ਦਾ ਕੇਂਦਰ ਬਣ ਗਏ ਹਨ। ਪਖਾਨਿਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਜ਼ਿਆਦਾਤਰ ਪਖਾਨਿਆਂ ਦੀਆਂ ਸੀਟਾਂ ਟੁੱਟ ਚੁੱਕੀਆਂ ਹਨ ਅਤੇ ਜੇਕਰ ਹੈ ਵੀ ਹਨ ਤਾਂ ਉਨ੍ਹਾਂ ਦੀਆਂ ਪਾਣੀ ਨਿਕਾਸੀ ਵਾਲੀਆਂ ਪਾਈਪਾਂ ਗਾਇਬ ਹਨ। ਨਾਲ ਹੀ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਮੱਲ-ਮੂਤਰ ਦੀ ਨਿਕਾਸੀ ਨਾ ਹੋਣ ਅਤੇ ਸਫ਼ਾਈ ਦੀ ਘਾਟ ਕਾਰਨ ਪਖਾਨੇ ਬਦਬੂ ਦਾ ਘਰ ਬਣੇ ਹੋਏ ਹਨ। ਸ਼ਹਿਰ ਵਾਸੀਆਂ ਨੇ ਕਿਹਾ ਕਿ ਪਖਾਨਿਆਂ ਦੀ ਖ਼ਸਤਾ ਹਾਲਤ ਅਤੇ ਸਾਫ਼-ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਪਖਾਨੇ ਦੀ ਵਰਤੋਂ ਕਰਨ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਸਬੰਧ ਵਿੱਚ ਸਥਾਨਕ ਨਗਰ ਕੌਂਸਲ ਦੇ ਅਧਿਕਾਰੀ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਖਾਨਿਆਂ ਦੀ ਦੇਖ ਭਾਲ ਦਾ ਕੰਮ ਸੈਨਟਰੀ ਇੰਸਪੈਕਟਰ ਦੇ ਜ਼ਿੰਮੇ ਹੈ। ਉਨ੍ਹਾਂ ਦੀ ਡਿਊਟੀ ਚੋਣਾਂ ਦੇ ਕੰਮ ਵਿੱਚ ਲੱਗੀ ਹੋਈ ਹੈ, ਉਹ ਆਉਣਗੇ ਤਾਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ।
Last Updated : Feb 3, 2023, 8:18 PM IST