ਜਲੰਧਰ ਦੇ HMV ਕਾਲਜ 'ਚ ਸੁਪਰ ਮਾਡਲ ਪੋਲਿੰਗ ਸਟੇਸ਼ਨ ਸਥਾਪਤ ! - Punjab Assembly Election 2022
ਜਲੰਧਰ: HMV ਕਾਲਜ ਵਿੱਚ ਬਣਾਇਆ ਗਿਆ ਇਹ ਪੋਲਿੰਗ ਬੂਥ ਅਤਿ ਆਧੁਨਿਕ ਸਹੂਲਤਾਂ ਨਾਲ ਭਰਿਆ ਹੋਇਆ ਹੈ ਜਿਸ ਵਿਚ ਵੋਟਰਾਂ ਲਈ ਵੇਟਿੰਗ ਏਰੀਆ, ਬੌਟਲ ਕਰੱਸ਼ਿੰਗ ਮਸ਼ੀਨ, ਵੀਲ ਚੇਅਰ ਅਤੇ PWD ਵੋਟਰਾਂ ਲਈ ਵਿਸ਼ੇਸ਼ ਤੌਰ 'ਤੇ ਗੋਲਫ ਕਾਰਟ, ਵੋਟ ਪਾਉਣ ਲਈ ਟੋਕਨ ਪ੍ਰਣਾਲੀ, ਐੱਲਈਡੀ ਸਕਰੀਨਾਂ, ਮੋਬਾਇਲ ਜਮ੍ਹਾ ਕਰਾਉਣ ਲਈ ਵੱਖਰਾ ਕਮਰਾ ਅਤੇ ਹੋਰ ਸਹੂਲਤਾਂ ਸ਼ਾਮਲ ਹਨ। ਇਸ ਆਧੁਨਿਕ ਪੋਲਿੰਗ ਬੂਥ ਕਾਰਨ ਕਾਲਜ ਦੇ ਵਿਦਿਆਰਥੀ ਵੀ ਕਾਫੀ ਖੁਸ਼ ਨਜ਼ਰ ਆਏ, ਖ਼ਾਸ ਕਰ ਜੋ ਪਹਿਲੀ ਵਾਰ ਵੋਟ ਪਾ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿਚ 59 ਮਾਡਲ ਪੋਲਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਚੋਂ ਇਹ ਪੋਲਿੰਗ ਸਟੇਸ਼ਨ ਕਾਫੀ ਖਿੱਚ ਦਾ ਕੇਂਦਰ ਬਣੀ ਹੋਇਆ ਹੈ।
Last Updated : Feb 3, 2023, 8:17 PM IST