ਪੇਪਰ ਦੇਣ ਆਏ ਵਿਦਿਆਰਥੀ ਨਾਲ ਕੁੱਟਮਾਰ
ਪਟਿਆਲਾ: ਪੰਜਾਬ ‘ਚ ਦਿਨੋਂ-ਦਿਨ ਗੁੰਡਾਗਰਦੀ ਵਧਦੀ ਜਾ ਰਹੀ ਹੈ। ਜਿਸ ਦੀ ਤਾਜ਼ਾ ਤਸਵੀਰਾਂ ਪਟਿਆਲਾ (Patiala) ਤੋਂ ਸਾਹਮਣੇ ਆਈਆ ਹਨ। ਜਿੱਥੇ ਪੇਪਰ ਦੇਣ ਆਏ ਇੱਕ ਵਿਦਿਆਰਥੀ (Student) ਨਾਲ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ (Beaten by youth) ਕੀਤੀ ਗਈ ਹੈ। ਵਿਦਿਆਰਥੀ ਨਾਲ ਇਹ ਕੁੱਟ-ਮਾਰ ਸਕੂਲ ਦੇ ਬਾਹਰ ਹੀ ਕੀਤੀ ਗਈ ਹੈ। ਜਿਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਤੇਜ਼ੀ ਨਾਲ ਵਾਇਰਲ (Videos also go viral on social media) ਹੋ ਰਹੀ ਹੈ। ਉਧਰ ਮਾਮਲਾ ਪੁਲਿਸ (Police) ਤੱਕ ਪਹੁੰਚਣ ਤੋਂ ਬਾਅਦ ਪੁਲਿਸ (Police) ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:21 PM IST