ਅਵਾਰਾ ਕੁੱਤਿਆਂ ਨੇ 3 ਸਾਲਾ ਬੱਚੀ ਨੂੰ ਨੋਚ-ਨੋਚ ਕੇ ਉਤਾਰਿਆ ਮੌਤ ਦੇ ਘਾਟ - ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਹਾਜ਼ੀਪੁਰ
ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਹਾਜ਼ੀਪੁਰ ਦੇ ਅਧੀਨ ਆਉਂਦੇ ਪਿੰਡ ਬੱਧਣ ਦੇ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇਕ ਨੇਪਾਲੀ ਖੇਤੀ ਮਜ਼ਦੂਰ ਦੀ 3 ਸਾਲਾ ਛੋਟੀ ਬੱਚੀ ਨੂੰ ਨੋਚ-ਨੋਚ ਖਾਣ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਬੱਧਣ ਦੇ ਜਗਦੀਸ਼ ਸਿੰਘ ਨੇ ਦੱਸਿਆ ਕਿ ਜਨਾਰਦਨ ਨਾਮ ਦਾ ਇਕ ਨੇਪਾਲੀ ਮਜ਼ਦੂਰ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਦਾ ਹੈ ਤੇ ਅਮਰਜੀਤ ਸਿੰਘ ਪੁੱਤਰ ਭੋਲਾ ਸਿੰਘ ਦੀ ਹਵੇਲੀ ਵਿੱਚ ਰਹਿੰਦਾ ਹੈ। ਸ਼ਨੀਵਾਰ ਨੂੰ ਸਵੇਰੇ 11 ਵਜੇ ਜਨਾਰਧਨ ਤੇ ਉਸਦੀ ਪਤਨੀ ਖੇਤਾਂ ਦੇ ਕੰਮ ਕਰਨ ਚਲੇ ਗਏ ਅਤੇ ਘਰ ਦੇ ਵਿੱਚ ਬੱਚੇ ਇਕੱਲੇ ਸਨ, ਜਿਸ ਤੋਂ ਬਾਅਦ ਅਵਾਰਾ ਕੁੱਤਿਆਂ ਦਾ ਇਕ ਝੁੰਡ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਤੇ 3 ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Last Updated : Feb 3, 2023, 8:18 PM IST