ਆਪ ਦੀ ਜਿੱਤ ’ਤੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦਾ ਵੱਡਾ ਬਿਆਨ,ਕਿਹਾ... - defeat of Congress
ਅੰਮ੍ਰਿਤਸਰ: ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਵਤਨ ਵਾਪਸੀ ਮੌਕੇ ਅੰਮ੍ਰਿਤਸਰ ਪਹੁੰਚੇ ਬਟਾਲਾ ਤੋਂ ਕਾਂਗਰਸ ਦੇ ਦਿੱਗਜ ਆਗੂ ਅਸ਼ਵਨੀ ਸੇਖੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ ਕਾਗਰਸ਼ ਦੀ ਹਾਰ ਬਾਰੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੋਟ ਪਾਉਂਦੇ ਸਮੇਂ ਕੁਝ ਨਹੀਂ ਸੋਚਿਆ ਕਿ ਪਾਰਟੀ ਕਿਹੜੀ ਹੈ ਜਾਂ ਕੁਝ ਹੋਰ ਸਿਰਫ ਇੱਕ ਬਦਲਾਅ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਆਪ ਦੀ ਤੂਫਾਨੀ ਲਹਿਰ ਵਿੱਚ ਪੰਜਾਬ ਦੇ ਸਿਆਸੀ ਦਿੱਗਜ ਜਿੰਨ੍ਹਾਂ ਨਾਲ ਪੰਜਾਬ ਦੀ ਸਿਆਸਤ ਚੱਲਦੀ ਸੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 40 ਸਾਲ ਦੇ ਸਿਆਸੀ ਜੀਵਨ ਵਿੱਚ ਅਜਿਹੀ ਲਹਿਰ ਕਿਸੇ ਪਾਰਟੀ ਦੀ ਨਹੀਂ ਵੇਖੀ ਹੈ। ਇਸ ਮੌਕੇ ਉਹ ਆਪਣੀ ਪਾਰਟੀ ਦੀ ਹੋਈ ਹਾਰ ਬਾਰੇ ਕੀਤੇ ਗਏ ਕਿਸੇ ਵੀ ਸਵਾਲ ਦੇ ਜਵਾਬ ਦੇਣ ਤੋਂ ਬਚਦੇ ਹੀ ਨਜ਼ਰ ਆਏ। ਇਸਦੇ ਨਾਲ ਹੀ ਉਨ੍ਹਾਂ ਨੇ ਇੰਨ੍ਹਾਂ ਜ਼ਰੂਰ ਕਿਹਾ ਕਿ ਕਾਂਗਰਸ ਨੂੰ ਇਸ ਉੱਪਰ ਮੰਥਨ ਜ਼ਰੂਰ ਕਰਨਾ ਚਾਹੀਦਾ ਹੈ।
Last Updated : Feb 3, 2023, 8:19 PM IST