ਪੰਜ ਸਾਲਾ ਬੱਚੀ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਇੱਕ ਨਾਮਜ਼ਦ - ferozepur police
ਜ਼ੀਰਾ: ਥਾਣਾ ਸਿਟੀ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਪੰਜ ਸਾਲ ਦੀ ਬੱਚੀ ਨਾਲ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਉਰਫ਼ ਦੇਬੀ, ਜੋ ਉਸ ਦੇ ਪੱਠਿਆਂ ਦੇ ਟਾਲ 'ਤੇ ਕੰਮ ਕਰਦਾ ਹੈ। ਐਤਵਾਰ ਨੂੰ ਸੁਖਦੇਵ ਜਦੋਂ ਰੋਟੀ ਲੈਣ ਉਸ ਦੇ ਘਰ ਗਿਆ, ਇਸ ਦੌਰਾਨ ਉਸ ਦੀ ਬੱਚੀ ਸੁਖਦੇਵ ਨੂੰ ਪਾਣੀ ਦੇਣ ਆਈ ਤਾਂ ਉਹ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਜਦੋਂ ਉਸ ਨੇ ਵੇਖਿਆ ਤਾਂ ਰੌਲਾ ਪਾ ਦਿੱਤਾ, ਜਿਸ 'ਤੇ ਸੁਖਦੇਵ ਮੌਕੇ ਤੋਂ ਫ਼ਰਾਰ ਹੋ ਗਿਆ। ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ।