ਯੁਵਾ ਵਿਕਾਸ ਮੋਰਚਾ ਨੇ ਨਾਗਰਿਕਤਾ ਕਾਨੂੰਨ ਦਾ ਫਗਵਾੜਾ 'ਚ ਕੀਤਾ ਵਿਰੋਧ - ਫਗਵਾੜਾ
ਫਗਵਾੜਾ 'ਚ ਯੁਵਾ ਵਿਕਾਸ ਮੋਰਚਾ ਨੇ ਰੈਸਟਹਾਉਸ ਦੇ ਗਰਾਉਂਡ 'ਚ ਨਾਗਰਿਕਤਾ ਕਾਨੂੰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਨਾਗਰਿਕਤਾ ਕਾਨੂੰਨ 'ਤੇ ਯੂਵਾ ਵਿਕਾਸ ਮੋਰਚਾ ਦੇ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਘੱਟ ਗਿਣਤੀ ਵਰਗ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਇਸ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਕਾਨੂੰਨ ਨੂੰ ਤਰੁੰਤ ਵਾਪਿਸ ਲਿਆ ਜਾਵੇ।