ਨੌਜਵਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਸਿਰ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੀਤਾ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ: ਇਕ ਸਾਲ ਬੀਤਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਬਿੱਲ ਪਾਸ ਕੀਤੇ ਹਨ। ਉਹ ਕਿਸਾਨਾਂ ਨੂੰ ਨਹੀਂ ਮਨਜ਼ੂਰ ਹਨ, ਬਿੱਲ ਨਾਮਨਜ਼ੂਰ ਦੇ ਵਿਰੋਧ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਨੌਜਵਾਨਾਂ ਵੱਲੋਂ ਸਿਰ ਤੇ ਪੱਟੀਆ ਬੰਨ੍ਹ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਜੋ ਅੱਜ ਸਤਾਰਾਂ ਸਤੰਬਰ ਹੈ ਪਿਛਲੇ ਸਾਲ ਅੱਜ ਵਾਲੇ ਦਿਨ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸਨ। ਉਸ ਨੂੰ ਅਸੀਂ ਅੱਜ ਕਾਲੇ ਦਿਨ ਵਜੋਂ ਮਨਾ ਰਹੇ ਹਾਂ, ਨਾਲ ਹੀ ਇਨ੍ਹਾਂ ਦਾ ਕਹਿਣਾ ਸੀ ਕਿ ਨਾ ਤਾਂ ਅੱਜ ਤੱਕ ਨਾ ਤਾਂ ਏਡਾ ਵੱਡਾ ਕੋਈ ਕਦੇ ਸੰਘਰਸ਼ ਹੋਇਆ ਤੇ ਨਾ ਹੀ ਕਦੇ ਹੋਣਾ ਹੈ, ਨਾਲ ਹੀ ਇਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਾਲੇ ਬਿੱਲ ਵਾਪਸ ਨਹੀਂ ਲੈਣਦੇ ਅਸੀਂ ਸੰਘਰਸ਼ ਕਰਦੇ ਰਹਾਂਗੇ।