ਫੌਜ ਵਲੋਂ ਪੇਪਰ ਨਾ ਲਏ ਜਾਣ 'ਤੇ ਨੌਜਵਾਨਾਂ ਹਾਈਵੇਅ ਕੀਤਾ ਜ਼ਾਮ - written papers by the army
ਜਲੰਧਰ : ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੌਜਵਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ। ਇਨ੍ਹਾਂ ਨੌਜਵਾਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਫੌਜ ਦੀ ਭਰਤੀ ਦੇ ਲਈ ਇਨ੍ਹਾਂ ਦੇ ਕੋਲੋਂ ਫਿਜ਼ੀਕਲ ਫਿਟਨੈੱਸ ਅਤੇ ਜੋ ਮੈਡੀਕਲ ਇਨ੍ਹਾਂ ਦਾ ਹੋਣਾ ਸੀ ਇਹ ਉਨ੍ਹਾਂ ਦੋਨਾਂ ਦੇ ਵਿੱਚ ਪਾਸ ਹੋ ਗਏ ਤੇ ਉਸ ਤੋਂ ਬਾਅਦ ਜੋ ਪੇਪਰ ਹੋਣਾ ਸੀ ਉਸ ਨੂੰ ਹਰ ਵਾਰ ਮੁਲਤਵੀ ਕੀਤਾ ਜਾ ਰਿਹਾ ਹੈ। ਜਿਸਦੇ ਰੋਸ ਵਜੋਂ ਇਨ੍ਹਾਂ ਦੇ ਵੱਲੋਂ ਜਲੰਧਰ ਦਾ ਨੈਸ਼ਨਲ ਹਾਈਵੇਅ ਪੂਰੇ ਤਰੀਕੇ ਦੇ ਨਾਲ ਜ਼ਾਮ ਕਰ ਦਿੱਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਫੀ ਮਿਹਨਤ ਕਰਨ ਤੋਂ ਬਾਅਦ ਇਨ੍ਹਾਂ ਦੇ ਵੱਲੋਂ ਫਿਜ਼ੀਕਲ ਫਿਟਨੈੱਸ ਅਤੇ ਮੈਡੀਕਲ ਟੈਸਟ ਵਿੱਚੋਂ ਪਾਸ ਹੋਏ ਸੀ ਪਰ ਫੌਜ ਵਲੋਂ ਲਿਖਤੀ ਪੇਪਰ ਨਹੀਂ ਲਿਆ ਜਾ ਰਿਹਾ। ਇੰਨਾਂ ਦਾ ਕਹਿਣਾ ਕਿ ਜਦੋਂ ਤੱਕ ਪੇਪਰ ਨਹੀਂ ਹੁੰਦਾ ਇਹ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।