ਬਟਾਲਾ 'ਚ ਹੋਈ ਫਾਇਰਿੰਗ, ਇਕ ਨੌਜਵਾਨ ਜਖ਼ਮੀ - Sarwali village near Batala
ਗੁਰਦਾਸਪੁਰ: ਬਟਾਲਾ-ਜਲੰਧਰ ਰੋਡ (Batala-Jalandhar Road)ਉਤੇ ਸਥਿਤ ਇਕ ਆਈਲੈਟਸ ਸੈਂਟਰ ਵਿਚ ਨੌਜਵਾਨਾਂ ਵਿਚਕਾਰ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ।ਜਖ਼ਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ।ਬਟਾਲਾ ਦੇ ਨਜਦੀਕ ਪਿੰਡ ਸਰਵਾਲੀ (Sarwali village near Batala)ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨਾਂ ਦੇ ਝਗੜੇ ਵਿਚ ਉਸਦੇ ਬੇਟੇ ਦੇ ਗੋਲੀ ਲੱਗੀ ਹੈ। ਰਣਜੀਤ ਸਿੰਘ ਮੁਤਾਬਿਕ ਉਸਦੇ ਭਣੇਵੇਂ ਦੇ ਸੈਂਟਰ ਵਿਚ ਪੜਨ ਵਾਲੇ ਕਿਸੇ ਨੌਜਵਾਨ ਦਾ ਮਾਮੂਲੀ ਮੋਬਾਈਲ ਫੋਨ ਤੇ ਝਗੜਾ ਹੋਇਆ ਸੀ ਅਤੇ ਉਹ ਖੁਦ ਈਐਲਟਸ ਸੈਂਟਰ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਇਕੱਠੇ ਬਿਠਾ ਕੇ ਰਾਜ਼ੀਨਾਮਾ ਵੀ ਕਰਵਾ ਦਿਤਾ ਪਰ ਜਦ ਉਹ ਅਤੇ ਉਸਦਾ ਭਣੇਵਾਂ ਵਾਪਿਸ ਜਾ ਰਹੇ ਸਨ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।