ਪੰਜਾਬ ਪੁਲਿਸ ਕਾਂਸਟੇਬਲ ਰਿਜ਼ਲਟ ਖ਼ਿਲਾਫ਼ ਨੌਜਵਾਨਾਂ ਨੇ ਲਗਾਇਆ ਧਰਨਾ - ਪੁਲਿਸ ਕਾਂਸਟੇਬਲ ਭਰਤੀ ਦੀ ਜਾਰੀ ਲਿਸਟ
ਲੁਧਿਆਣਾ: ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਜਾਰੀ ਲਿਸਟ ਤੋਂ ਖ਼ਫ਼ਾ ਸੈਕੜੇ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਲੁਧਿਆਣਾ ਵਿੱਚ ਤਹਿਸੀਲ ਰੋਡ 'ਤੇ ਧਰਨਾ ਦਿੱਤਾ, ਇਸ ਦੌਰਾਨ ਧਰਨਾਕਾਰੀ ਨੌਜਵਾਨਾਂ ਨੇ ਪੰਜਾਬ ਸਰਕਾਰ 'ਤੇ ਧੱਕੇਸ਼ਾਹੀ ਦੇ ਆਰੋਪ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਲਿਸਟ ਵਿੱਚ ਘੱਟ ਨੰਬਰ ਵਾਲੇ ਬੱਚਿਆਂ ਦੇ ਨਾਮ ਕੀਤੇ ਗਏ ਸ਼ਾਮਲ ਹਨ। ਉਨ੍ਹਾਂ ਦੇ ਵੱਧ ਨੰਬਰ ਹੋਣ ਦੇ ਬਾਵਜੂਦ ਇਸ ਲਿਸਟ ਵਿੱਚ ਨਾਮ ਕਿਉਂ ਨਹੀਂ, ਜੇਕਰ ਪੰਜਾਬ ਸਰਕਾਰ ਨੇ ਨਵੀਂ ਲਿਸਟ ਦੁਬਾਰਾ ਜਾਰੀ ਨਾ ਕੀਤੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ 'ਤੇ ਰਿਸ਼ਤੇਦਾਰ ਵੀ ਮੌਜੂਦ ਸਨ। ਉਹਨਾਂ ਕਿਹਾ ਕਿ ਓਹਨਾਂ ਨਾਲ ਅਮੀਰੀ ਗਰੀਬੀ ਦਾ ਭੇਦਭਾਵ ਕੀਤਾ ਜਾ ਰਿਹਾ ਹੈ, ਜਦਕਿ ਖ਼ਰਚਾ ਸਾਰਿਆ ਦਾ ਬਰਾਬਰ ਹੀ ਹੋਇਆਂ ਤੇ ਇਹ ਫ਼ਰਕ ਕਿਉਂ ਇਸ ਮੌਕੇ ਧਰਨਾਕਾਰੀਆਂ ਦੀ ਹਿਮਾਇਤ ਵਿਚ ਜਗਰਾਓ ਤੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂਕੇ ਨੇ ਫੋਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਉਹ ਇਥੇ ਬੈਠੇ ਧਰਨਾਕਾਰੀਆਂ ਦੇ ਨਾਲ ਹਨ।