ਨੌਜਵਾਨ ਸੇਵਾ ਕਲੱਬ ਝੁੱਗੀਆਂ ਝੌਂਪੜੀਆਂ 'ਚ ਨਿਭਾ ਰਿਹਾ ਰਾਸ਼ਨ ਅਤੇ ਲੰਗਰ ਦੀ ਸੇਵਾ - ਸਮਾਜ ਸੇਵੀ ਸੰਸਥਾਵਾਂ
ਮਾਨਸਾ: ਕੋਰੋਨਾ ਮਹਾਂਮਾਰੀ ਕਾਰਨ ਜਿਥੇ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਜਾਂ ਹੋਰ ਸਮਾਨ ਵੰਡਿਆ ਗਿਆ, ਉਥੇ ਹੀ ਮਾਨਸਾ 'ਚ ਨੌਜਵਾਨ ਸੇਵਾ ਕਲੱਬ ਵਲੋਂ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਜ਼ਰੂਰਤਮੰਦ ਲੋਕਾਂ ਤੱਕ ਲੰਗਰ ਅਤੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸਬੰਧੀ ਕਲੱਬ ਦੇ ਮੈਂਬਰਾਂ ਦਾ ਕਹਿਣਾ ਕਿ ਕੋਰੋਨਾ ਦੌਰਾਨ ਵੀ ਉਨ੍ਹਾਂ ਵਲੋਂ ਸੇਵਾ ਕੀਤੀ ਗਈ ਸੀ, ਜੋ ਅੱਗੇ ਵੀ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਲੱਬ ਵਲੋਂ ਮਾਸਕ ਵੀ ਵੰਡੇ ਜਾ ਰਹੇ ਹਨ, ਤਾਂ ਜੋ ਕੋਰੋਨਾ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।