ਸਾਂਝੀ ਸੱਥ ਦੇ ਨੌਜਵਾਨਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ - ਦਿੱਲੀ ਸਿੰਘੂ ਬਾਰਡਰ
ਸ੍ਰੀ ਆਨੰਦਪੁਰ ਸਾਹਿਬ:ਸਾਂਝੀ ਸੱਥ ਦੇ ਨੌਜਵਾਨਾਂ (Youth of Sanjhi Sath) ਨੇ ਟੇਕਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Pay obeisance at Sri Keshgarh Sahib) ਵਿਖੇ ਮੱਥਾ ਟੇਕਿਆ। ਉਨ੍ਹਾਂ ਦਾ ਵੱਖ ਵੱਖ ਥਾਵਾਂ ’ਤੇ ਸੁਆਗਤ (Farmer leaders welcomed) ਵੀ ਕੀਤਾ ਗਿਆ। ਸੱਥ ਦੇ ਨੌਜਵਾਨ 27 ਨਵੰਬਰ 2020 ਤੋ ਲਗਾਤਾਰ ਦਿੱਲੀ ਸਿੰਘੂ ਬਾਰਡਰ (Delhi Singhu Border) ’ਤੇ ਸੁਖਵਿੰਦਰ ਸਿੰਘ ਬੜਵਾ ਦੀ ਅਗਵਾਈ ਵਿੱਚ ਬੈਠੇ ਸੀ। ਉਹ ਮੋਰਚੇ ਦੀ ਪੂਰਨ ਸਮਾਪਤੀ ਕਰਨ ਉਪਰੰਤ ਅੱਜ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਸ਼ੁਕਰਾਨਾ ਕਰਨ ਲਈ ਪਹੁੰਚੇ। ਜਿਨ੍ਹਾਂ ਦਾ ਵੱਖ ਵੱਖ ਥਾਵਾਂ ਤੇ ਭਰਵਾਂ ਸੁਆਗਤ ਕੀਤਾ ਗਿਆ। ਬੁੰਗਾ ਸਾਹਿਬ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਪਹੁੰਚੇ ਵੱਖ ਵੱਖ ਥਾਵਾਂ ਤੇ ਫੁੱਲਾਂ ਅਤੇ ਹਾਰਾਂ ਨਾਲ ਸਿਰੋਪਿਆਂ ਨਾਲ ਸੁਖਵਿੰਦਰ ਸਿੰਘ ਦੀ ਟੀਮ ਦਾ ਸਤਿਕਾਰ ਕੀਤਾ ਗਿਆ। ਉਨ੍ਹਾਂ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਜਗਮਨਦੀਪ ਸਿੰਘ ਭੜੀ ਕੁਲਵੰਤ ਸਿੰਘ ਜੈਮਲ ਸਿੰਘ ਭੜੀ ਦਿਨੇਸ਼ ਚੱਢਾ ਜਸਪਾਲ ਸਿੰਘ ਢਾਹੇਂ ਬੀਬੀ ਅਵਤਾਰ ਕੌਰ ਜਗਦੀਪ ਕੌਰ ਢਕੀ ਬੀਰ ਸਿੰਘ ਵੜਬਾ ਮਾਸਟਰ ਹਰਦਿਆਲ ਸਿੰਘ ਪ੍ਰੀਤਮ ਸਿੰਘ ਮੁਜ਼ਾਰਾ ਬਲਵੰਤ ਸਿੰਘ ਲੋਧੀਪੁਰ ਵੀ ਮੌਜੂਦ ਸਨ।