ਜਲੰਧਰ: ਭੇਦਭਰੇ ਹਾਲਾਤ 'ਚ ਹੋਇਆ ਨੌਜਵਾਨ ਦਾ ਕਤਲ - ਜੰਲਧਰ ਸ਼ਹਿਰ ਦੇ ਭੋਗਪੁਰ ਪਿੰਡ ਗੁਜਰਾ
ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਪੁਲਿਸ ਵੱਲੋਂ ਸਖ਼ਤੀ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਜਲੰਧਰ ਦੇ ਭੋਗਪੁਰ ਦੇ ਨੇੜਲੇ ਪਿੰਡ ਵਿੱਚ ਗੁਜਰਾ ਦੇ ਡੇਰੇ ਦੇ ਨਜਦੀਕ ਨੌਜਵਾਨ ਦਾ ਬੇਰਿਹਮੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਕੁੱਝ ਲੋਕਾਂ ਨੇ ਨੌਜਵਾਨ ਦੀ ਲਾਸ਼ ਪਈ ਦੇਖੀ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੋਕੇ ਤੇ ਪੁੱਜੇ ਏਐਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਉਸ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ।
Last Updated : Apr 5, 2020, 3:58 PM IST