ਬਰਨਾਲਾ ਵਿੱਚ ਪਤੀ-ਪਤਨੀ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਕਤਲ - ਬਰਨਾਲਾ ਵਿੱਚ ਪਤੀ ਨੇ ਪਤਨੀ ਦੇ ਦੋਸਤ ਦਾ ਕੀਤਾ ਕਤਲ
ਬਰਨਾਲਾ ਵਿੱਚ ਪਤੀ-ਪਤਨੀ ਦਾ ਝਗੜਾ ਸੁਲਝਾਉਣ ਆਏ ਪਤਨੀ ਦੇ ਭਰਾ ਦੇ ਦੋਸਤ ਨੂੰ ਆਪਣੀ ਜਾਨ ਗਵਾਉਣੀ ਪਈ। ਦਰਅਸਲ, ਪੂਰੇ ਮਾਮਲੇ ਬਾਰੇ ਚਸ਼ਮਦੀਦ ਹਰਪਾਲਇੰਦਰ ਸਿੰਘ ਰਾਹੀ ਨੇ ਦੱਸਿਆ ਕਿ ਮੁਲਜ਼ਮ ਸਣੇ 3 ਲੋਕ ਸ਼ਰਾਬ ਪੀ ਰਹੇ ਸਨ, ਤੇ ਦੋਸ਼ੀ ਆਪਣੀ ਪਤਨੀ ਨਾਲ ਕੁੱਟ ਮਾਰ ਕਰ ਰਿਹਾ ਸੀ। ਇਸ ਦੌਰਾਨ ਪਤਨੀ ਦਾ ਭਰਾ ਤੇ ਉਸਦਾ ਦੋਸਤ ਮੌਕੇ 'ਤੇ ਪਹੁੰਚ ਗਏ ਤੇ ਲੜਾਈ ਨੂੰ ਖ਼ਤਮ ਕਰਨ ਲੱਗੇ। ਇਸ ਮੌਕੇ ਔਰਤ ਦੇ ਪਤੀ ਨੇ ਝਗੜਾ ਸੁਲਝਾਉਣ ਆਏ ਵਿਅਕਤੀ 'ਤੇ ਲੋਹੇ ਦੀ ਪਾਈਪ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹੋਣ 'ਤੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ।