ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ 'ਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ - ਨੌਜਵਾਨਾਂ ਵਲੋਂ ਹਵਾਈ ਫਾਇਰ
ਅੰਮ੍ਰਿਤਸਰ: ਸੁਲਤਾਨ ਵਿੰਡ ਰੋਡ 'ਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੁਕਾਨ 'ਤੇ ਖਰੀਦਦਾਰੀ ਕਰਨ ਆਏ ਨੌਜਵਾਨਾਂ ਵਲੋਂ ਹਵਾਈ ਫਾਇਰ ਕਰ ਦਿੱਤੇ ਗਏ। ਉਕਤ ਨੌਜਵਾਨ ਦੁਕਾਨ ਤੋਂ ਕਰੀਮ ਦੀ ਖਰੀਦ ਕਰਨ ਗਏ ਸੀ, ਪਰ ਜਦੋਂ ਮਹਿਲਾ ਦੁਕਾਨਦਾਰ ਵਲੋਂ ਕਰੀਮ ਨਾ ਹੋਣ ਦੀ ਗੱਲ ਕੀਤੀ ਗਈ ਤਾਂ ਪਹਿਲਾਂ ਉਹ ਨੌਜਵਾਨ ਉਥੇ ਖੜੇ ਰਹੇ ਪਰ ਜਦੋਂ ਦੁਕਾਨਦਾਰ ਵਲੋਂ ਉਨ੍ਹਾਂ ਨੂੰ ਬਾਹਰ ਜਾਣ ਦੀ ਗੱਲ ਕੀਤੀ ਤਾਂ ਨੌਜਵਾਨ ਤਲਖ਼ੀ ਕਰਨ ਲੱਗੇ ਅਤੇ ਬਾਅਦ 'ਚ ਇੱਕ ਨੌਜਵਾਨ ਵਲੋਂ ਫਾਇਰ ਕਰ ਦਿੱਤੇ ਗਏ। ਉਤਕ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਮਹਿਲਾ ਵਲੋਂ ਪੁਲਿਸ ਕੋਲ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਅਤੇ ਨਾਲ ਹੀ ਮਹਿਲਾ ਦਾ ਇਲਜ਼ਾਮ ਹੈ ਕਿ ਪੁਲਿਸ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਉਕਤ ਸਾਰੀ ਘਟਨਾ ਨੂੰ ਲੈਕੇ ਪੁਲਿਸ ਦਾ ਕਹਿਣਾ ਕਿ ਜਲਦ ਹੀ ਦੋਸ਼ੀ ਮੁਲਜ਼ਮ ਕਾਬੂ ਕੀਤੇ ਜਾਣਗੇ।