ਯੂਥ ਕਾਂਗਰਸੀਆਂ ਨੇ ਸਾਂਸਦ ਸੰਨੀ ਦਿਓਲ ਵਿਰੁੱਧ ਕੀਤਾ ਪ੍ਰਦਰਸ਼ਨ
ਗੁਰਦਾਸਪੁਰ: ਮੈਂਬਰ ਪਾਰਲੀਮੈਂਟ ਸੰਨੀ ਦਿਓਲ ਵੱਲੋਂ ਖੇਤੀ ਬਿੱਲਾਂ ਦੀ ਹਮਾਇਤ ਨੂੰ ਲੈ ਕੇ ਜਿਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਯੂਥ ਕਾਂਗਰਸ ਨੇ ਵੀ ਕਸਬਾ ਕਾਦੀਆਂ ਦੇ ਬੁੱਟਰ ਚੌਕ ਵਿੱਚ ਸੰਨੀ ਦਿਓਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਯੂਥ ਵਰਕਰਾਂ ਨੇ ਜੰਮ ਕੇ ਖੇਤੀ ਬਿੱਲਾਂ ਤੇ ਕੇਂਦਰ ਵਿਰੁੱਧ ਨਾਹਰੇਬਾਜ਼ੀ ਕੀਤੀ ਅਤੇ ਸੰਨੀ ਦਿਓਲ ਦੇ ਪੋਸਟਰਾਂ ਉਪਰ ਆਂਡੇ ਤੇ ਕਾਲਖ਼ ਸੁੱਟ ਕੇ ਰੋਸ ਜ਼ਾਹਰ ਕੀਤਾ। ਯੂਥ ਕਾਂਗਰਸ ਪਾਰਟੀ ਜਨਰਲ ਸੈਕਟਰੀ ਕੰਵਰ ਪ੍ਰਤਾਪ ਸਿੰਘ ਬਾਜਵਾ ਅਤੇ ਯੂਥ ਆਗੂ ਰਾਹੁਲ ਸ਼ਰਮਾ ਨੇ ਸੰਨੀ ਦਿਓਲ ਦੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਦੀ ਨਿਖੇਧੀ ਕੀਤੀ।