ਢੋਲ ਦੀ ਥਾਪ ‘ਤੇ ਯੂਥ ਕਾਂਗਰਸੀਆਂ ਨੇ ਪਾਈਆਂ ਧਮਾਲਾਂ - ਕੈਬਨਿਟ
ਜਲੰਧਰ: ਕਾਂਗਰਸ ਭਵਨ ‘ਚ ਨਵੀਂ ਕੈਬਨਿਟ (New cabinet) ਦੇ ਸਹੁੰ ਚੁੱਕ ਸਮਾਗਮ ਦੌਰਾਨ ਜਲੰਧਰ ਵਿੱਚ ਯੂਥ ਕਾਂਗਰਸ (Youth Congress ) ਵੱਲੋਂ ਖੂਬ ਜਸ਼ਨ ਮਨਾਇਆ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਵਰਕਰਾਂ ਨੇ ਇੱਕ ਦੂਜੇ ਨੂੰ ਮਿਠਾਈ ਖਵਾ ਅਤੇ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਨਵੇਂ ਬਣੇ ਮੰਤਰੀਆਂ ਦਾ ਸੁਆਗਤ ਕੀਤਾ ਅਤੇ ਖੁਸ਼ੀਆਂ ਮਨਾਈਆਂ। ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ ਹੈ ਕਿ ਨੌਜਵਾਨ ਲੋਕਾਂ ਨੂੰ ਅੱਗੇ ਲਿਆਂਦਾ ਜਾਏ ਅਤੇ ਇਹੀ ਕਾਰਨ ਹੈ ਕਿ ਇਸ ਵਾਰ ਦੀ ਕੈਬਨਿਟ ਵਿੱਚ ਕਈ ਚਿਹਰੇ ਨੌਜਵਾਨ ਚਿਹਰੇ ਹਨ ਜਿਨ੍ਹਾਂ ਨੇ ਕੈਬਨਿਟ ਮੰਤਰੀ ਦੀ ਸਹੁੰ ਚੁੱਕੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਕੋਈ ਆਪਣੀ ਤਰੱਕੀ ਲਈ ਅੱਗੇ ਆਉਂਦਾ ਹੈ ਅਤੇ ਰਾਹੁਲ ਗਾਂਧੀ (Rahul Gandhi) ਨੇ ਵੀ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਾ ਕਰਦੇ ਹੋਏ ਕੰਮ ਕਰਨ ਵਾਲੇ ਲੋਕਾਂ ਨੂੰ ਅੱਗੇ ਲਿਆ ਕੇ ਅਤੇ ਨੌਜਵਾਨ ਆਗੂਆਂ ਨੂੰ ਅੱਗੇ ਲਿਆ ਕੇ ਇਕ ਮਿਸਾਲ ਕਾਇਮ ਕੀਤੀ ਹੈ।