ਕਰਫਿਊ ਦੇ ਦੌਰਾਨ ਵਲੰਟੀਅਰ ਬਣ ਲੋਕਾਂ ਦੀ ਮਦਦ ਲਈ ਅੱਗੇ ਆਏ ਨੌਜਵਾਨ - ਵਲੰਟੀਅਰ ਬਣੇ ਨੌਜਵਾਨ
ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਲੋਕਾਂ ਲਈ ਲੋੜੀਂਦੀ ਚੀਜ਼ਾਂ ਤੇ ਹੋਰਨਾਂ ਵਸਤੂਆਂ, ਲੋੜਵੰਦਾਂ ਤੇ ਗ਼ਰੀਬ ਲੋਕਾਂ ਲਈ ਭੋਜਨ ਪਹੁੰਚਾਣ ਲਈ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਵਲੰਟੀਅਰਾਂ ਦੀ ਟੀਮ ਬਣਾਈ ਗਈ ਹੈ। ਇਹ ਟੀਮ ਕਰਫਿਊ ਦੇ ਦੌਰਾਨ ਲੋਕਾਂ ਨੂੰ ਡੋਰ-ਟੂ-ਡੋਰ ਸਰਵਿਸ ਮੁਹੱਈਆ ਕਰਵਾਏਗੀ। ਵਲੰਟੀਅਰ ਦੇ ਤੌਰ 'ਤੇ ਕੰਮ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਜੇਕਰ ਔਖੇ ਸਮੇਂ 'ਚ ਸਾਨੂੰ ਦੇਸ਼ ਵਾਸੀਆਂ ਦੀ ਸੇਵਾ ਦਾ ਮੌਕਾ ਮਿਲਿਆ ਹੈ ਤਾਂ ਉਹ ਇਸ ਨੂੰ ਪੂਰਾ ਕਰਨਗੇ। ਉਨ੍ਹਾਂ ਲੋਕਾਂ ਨੂੰ ਘਰਾਂ 'ਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ਤੇ ਰਾਸ਼ਨ ਦੀ ਜਮਾਖੋਰੀ ਨਾ ਕਰਨ ਦੀ ਅਪੀਲ ਕੀਤੀ।