ਨੌਜਵਾਨ ਨੇ ਘਰ 'ਚ ਵੜ ਕੇ ਕੀਤੀ ਔਰਤ ਦੀ ਕੁੱਟਮਾਰ
ਫਿਲੌਰ ਦੇ ਪਿੰਡ ਖਾਨਪੁਰ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਘਰ ਵਿੱਚ ਦਾਖ਼ਲ ਹੋ ਕੇ ਮਹਿਲਾ ਅਤੇ ਉਸ ਦੀ ਕੁੜੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਮਹਿਲਾ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੇ ਹੀ ਪਿੰਡ ਦੇ ਵਿਅਕਤੀ ਨੇ ਵੜ ਕੇ ਜਿਸ ਦਾ ਨਾਂਅ ਜੱਸਾ ਦੱਸਿਆ ਜਾ ਰਿਹਾ ਹੈ, ਨੇ ਕੁੱਟਮਾਰ ਕੀਤੀ।