ਸਰਹਿੰਦ 'ਚ ਯੂਥ ਅਕਾਲੀ ਦਲ ਦੀ ਯੂਥ ਮੰਗਦਾ ਜਵਾਬ ਰੈਲੀ - ਕਾਂਗਰਸ ਸਰਕਾਰ
ਸਰਹਿੰਦ: ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ 'ਤੇ ਪੰਜਾਬ ਭਰ 'ਚ ਯੂਥ ਮੰਗਦਾ ਜਵਾਬ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਹਲਕਾ ਸਰਹਿੰਦ 'ਚ ਵੀ ਅਕਾਲੀ ਦਲ ਵਲੋਂ ਯੂਥ ਮੰਗਦਾ ਜਵਾਬ ਰੈਲੀ ਕੀਤੀ ਗਈ। ਇਸ 'ਚ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਪਹੁੰਚੇ, ਜਿਥੇ ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਲੈਕੇ ਪ੍ਰਧਾਨ ਮੰਤਰੀ 'ਤੇ ਵੀ ਕਈ ਨਿਸ਼ਾਨੇ ਸਾਧੇ। ਨਾਲ ਹੀ ਉਨ੍ਹਾਂ 'ਆਪ' ਦੇ ਸਰਕਾਰ ਬਣਾਉਣ ਨੂੰ ਲੈਕੇ 'ਸੀ' ਸਰਵੇ 'ਤੇ ਵੀ ਸਵਾਲ ਖੜੇ ਕੀਤੇ।