ਫ਼ਤਹਿਗੜ੍ਹ ਸਾਹਿਬ 'ਚ ਯੂਥ ਅਕਾਲੀ ਦਲ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - ਕਿਸਾਨ ਮੰਗਦਾ ਜਵਾਬ
ਸ੍ਰੀ ਫ਼ਤਹਿਗੜ੍ਹ ਸਾਹਿਬ:ਯੂਥ ਅਕਾਲੀ ਦਲ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮੁੱਖ ਦਾਣਾ ਮੰਡੀ ਵਿਚ ਗੁੰਮਸ਼ੁਦਾ ਕੈਪਟਨ ਗੁੰਮਸ਼ੁਦਾ ਸਰਕਾਰ, ਕਿਸਾਨ ਮੰਗਦਾ ਜਵਾਬ ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਹੈ ਕਿ ਅੱਜ ਨਾ ਮੰਡੀਆਂ ਵਿੱਚ ਬਾਰਦਾਨਾ ਹੈ, ਨਾ ਫਸਲ ਦੀ ਲਿਫਟਿੰਗ ਹੋ ਰਹੀ ਅਤੇ ਨਾ ਹੀ ਕਿਸਾਨਾਂ ਨੂੰ ਪੇਮੈਂਟ ਦਿੱਤੀ ਜਾ ਰਹੀ ਹੈ।ਜਿਸ ਦੇ ਰੋਸ ਵਜੋਂ ਯੂਥ ਅਕਾਲੀ ਦਲ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਉਹਨਾਂ ਨੇ ਕਾਂਗਰਸ ਦੇ ਸਾਰਿਆ ਵਾਅਦੇ ਨੂੰ ਨਿਕਾਰਦੇ ਹੋਏ ਕਿਹਾ ਕਾਂਗਰਸ ਸਰਕਾਰ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ।