ਯੂਥ ਅਕਾਲੀ ਦਲ ਦੇ ਨੇਤਾ ਨੇ ਪੁਲਿਸ ਮੁਲਾਜ਼ਮਾਂ 'ਤੇ ਸਿਹਤ ਵਿਭਾਗ ਲਈ ਪਹੁੰਚਾਇਆਂ ਲੋੜੀਂਦਾ ਸਾਮਾਨ - ਲੋੜੀਂਦਾ ਸਾਮਾਨ
ਗੁਰਦਾਸਪੁਰ: ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਵੇਖਦੇ ਹੋਏ ਸੂਬੇ 'ਚ ਲਗਾਤਾਰ ਕਰਫਿਊ ਜਾਰੀ ਹੈ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮਾਂ ਤੇ ਪੁਲਿਸ ਮੁਲਾਜ਼ਮ ਮੋਹਰੀ ਹੋ ਕੇ ਆਪਣੀ ਸੇਵਾਵਾਂ ਦੇ ਰਹੇ ਹਨ। ਇਸ ਦੌਰਾਨ ਯੂਥ ਅਕਾਲੀ ਦਲ ਪਾਰਟੀ ਦੇ ਨੇਤਾ ਰਵੀਕਰਨ ਸਿੰਘ ਕਾਹਲੋਂ ਵੱਲੋਂ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਮੁਲਾਜਮਾਂ ਲਈ ਪਾਣੀ, ਮਾਸਕ ਸੈਨੇਟਾਈਜ਼ਰ ਤੇ ਪੀਪੀਈ ਕਿੱਟਾਂ ਸਣੇ ਲੋੜੀਂਦੇ ਸਮਾਨ ਦੀ ਸਹਾਇਤਾ ਕੀਤੀ ਗਈ। ਉਨ੍ਹਾਂ ਵੱਲੋਂ ਇਹ ਸਾਰਾ ਸਾਮਾਨ ਬਟਾਲਾ ਦੇ ਐਸਐਸਪੀ ਓਪਿੰਦਰਜੀਤ ਸਿੰਘ ਨੂੰ ਸੌਂਪਿਆ ਗਿਆ। ਪੁਲਿਸ ਪ੍ਰਸ਼ਾਸਨ ਨੇ ਅਕਾਲੀ ਨੇਤਾਂ ਵੱਲੋਂ ਮਦਦ ਕੀਤੇ ਜਾਣ ਲਈ ਧੰਨਵਾਦ ਕਿਹਾ। ਇਸ ਦੌਰਾਨ ਅਕਾਲੀ ਨੇਤਾ ਰਵੀਕਰਨ ਸਿੰਘ ਕਾਹਲੋਂ ਲੋਕਾਂ ਘਰਾਂ ਅੰਦਰ ਰਹਿ ਕੇ ਪ੍ਰਸ਼ਾਸਨ ਦੀ ਮਦਦ ਕਰਨ ਤੇ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ।