ਪੰਜਾਬ

punjab

ETV Bharat / videos

ਯੂਥ ਅਕਾਲੀ ਦਲ ਨੇ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ - ਯੂਥ ਅਕਾਲੀ ਦਲ

By

Published : Jan 21, 2021, 7:21 PM IST

ਬਠਿੰਡਾ: ਐਨਆਈਏ ਵੱਲੋਂ ਜਾਰੀ ਹੋਏ ਨੋਟਿਸ ਵਿਰੁੱਧ ਅੱਜ ਬਠਿੰਡਾ ਵਿੱਚ ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੋਰਚੇ ਦੀ ਅਗਵਾਈ ਕਰ ਰਹੇ ਯੂਥ ਅਕਾਲੀ ਦਲ ਪਾਰਟੀ ਦੇ ਪੰਜਾਬ ਪ੍ਰਧਾਨ ਬੰਟੀ ਰੋਮਾਣਾ ਨੇ ਆਖਿਆ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਐੱਨਆਈਏ ਵੱਲੋਂ ਨੋਟਿਸ ਜਾਰੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਨੋਟਿਸ ਜਾਰੀ ਕਰਵਾ ਕੇ ਅੰਦੋਲਨ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ। ਅੱਜ ਹਰ ਕੋਈ ਖੇਤੀ ਕਾਨੂੰਨ ਦੀ ਵਿਰੋਧਤਾ ਕਰ ਰਿਹਾ ਹੈ ਭਾਵੇਂ ਉਹ ਵਪਾਰੀ ਵਰਗ ਹੋਵੇ ਭਾਵੇਂ ਸ਼ਹਿਰੀ ਵਰਗ ਹੋਵੇ ਜਾਂ ਅਦਾਕਾਰ ਕਲਾਕਾਰ ਹੋਣ।

ABOUT THE AUTHOR

...view details