ਯੂਥ ਅਕਾਲੀ ਦਲ ਨੇ ਜਗਦੀਸ਼ ਟਾਈਟਲਰ ਦਾ ਫੂਕਿਆ ਪੁਤਲਾ - ਕਾਂਗਰਸ ਕਮੇਟੀ
ਸ੍ਰੀ ਮੁਕਤਸਰ ਸਾਹਿਬ: ਕੋਟਕਪੂਰਾ ਚੌਕ 'ਚ ਯੂਥ ਅਕਾਲੀ ਦਲ ਵੱਲੋਂ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ਦਾ ਮੈਂਬਰ ਬਣਾਏ ਜਾਣ ਤਹਿਤ ਕੀਤਾ ਗਿਆ। ਉਨ੍ਹਂ ਕਿਹਾ ਕਿ ਇੱਕ ਵਾਰ ਫੇਰ ਕਾਂਗਰਸ ਕਮੇਟੀ ਨੂੰ ਜਗਦੀਸ਼ ਟਾਈਟਲਰ ਨੂੰ ਕਮੇਟੀ ਮੈਂਬਰ ਬਣਾਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਾਲੇ ਤੱਕ 1984 ਦੇ ਸਿੱਖ ਕਤਲੇਆਮ ਨੂੰ ਨਹੀਂ ਭੁਲਾ ਸਕੀ, ਪਰ ਅੱਜ ਜਿਗਰੀ ਟਾਈਟਨ ਕਮੇਟੀ ਮੈਂਬਰ ਬਣੇ ਕਾਂਗਰਸ ਨੇ ਸਾਬਿਤ ਕਰ ਦਿੱਤਾ ਕਿ ਉਹ ਸਿੱਖ ਕੌਮ ਦੇ ਖਿਲਾਫ਼ ਹਨ, ਜਿਸ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।