ਫਿਰੋਜ਼ਪੁਰ ਦਾ ਨੌਜਵਾਨ ਬਠਿੰਡਾ ਵਿਖੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ - ਨਸ਼ੀਲੀਆਂ ਗੋਲੀਆਂ ਵੇਚਣ ਵਾਲਾ ਕਾਬੂ
ਬਠਿੰਡਾ: ਐੱਸਟੀਐੱਫ਼ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਬੂ ਕੀਤਾ ਗਿਆ ਹੈ। ਕਾਬੂ ਕੀਤਾ ਵਿਅਕਤੀ ਫ਼ਿਰੋਜ਼ਪੁਰ ਵਾਸੀ ਹੈ, ਜੋ ਕਿ ਮੈਡੀਕਲ ਰੀਪ੍ਰਜ਼ੈਟੇਟਿਵ ਦੇ ਤੌਰ 'ਤੇ ਕੰਮ ਕਰਦਾ ਹੈ। ਉਹ ਇਸ ਦੀ ਆੜ ਵਿੱਚ ਨਸ਼ੀਲੀ ਗੋਲੀਆਂ ਦੀ ਸਪਲਾਈ ਕਰਦਾ ਸੀ। ਡੀਐੱਸਪੀ ਨੇ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਬਠਿੰਡਾ ਵੱਲੋਂ ਫ਼ਿਰੋਜ਼ਪੁਰ ਵਾਸੀ ਕੋਲੋਂ ਸਾਢੇ ਸੱਤ ਹਜ਼ਾਰ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ।