ਨਸ਼ੇ ਦੇ ਦੈਂਤ ਨੇ ਇਕ ਹੋਰ ਨੌਜਵਾਨ ਨਿਗਲਿਆ - ਨਸ਼ਾ
ਸ੍ਰੀ ਮੁਕਤਸਰ ਸਾਹਿਬ:ਮਲੋਟ ਦੇ ਅਜੀਤ ਸਿੰਘ ਨਗਰ ਦੇ ਰਹਿਣ ਵਾਲੇ 27 ਸਾਲ ਦੇ ਨੋਜਵਾਨ ਦੀ ਨਸ਼ੇ (Drugs) ਦੀ ਉਵਰ ਡੋਜ ਟੀਕਾ ਲਗਉਣ ਨਾਲ ਮੌਤ ਹੋਈ ਹੈ।ਮ੍ਰਿਤਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਕੋਰੋਨਾ (Corona)ਨਾਲ ਮੌਤ ਹੋ ਚੁੱਕੀ ਹੈ।ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਹੈ ਕਿ ਉਸ ਦਾ ਇਕਲੌਤਾ 27 ਸਾਲਾ ਬੇਟਾ ਜਗਸੀਰ ਸਿੰਘ ਸਿੰਘ ਜੋ ਕੇ ਪਿਛਲੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਇਕ ਟਰੱਕ ਚਾਲਕ ਸੀ।ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਨਸ਼ਾ ਛਡਾਉਣ ਦਾ ਯਤਨ ਕੀਤਾ ਪਰ ਨਸ਼ਾ ਨਹੀਂ ਛੱਡਿਆ।ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਗੁਰਪਿਆਰ ਸਿੰਘ ਦਾ ਕਹਿਣਾ ਹੈ ਕਿ ਮਲੋਟ ਵਿਚ ਨਸ਼ਾ ਪੂਰੇ ਜ਼ੋਰ ਨਾਲ ਵਿਕ ਰਿਹਾ ਹੈ।