ਨੌਜਵਾਨ ਦੀ ਮ੍ਰਿਤਕ ਦੇਹ 42 ਦਿਨਾਂ ਬਾਅਦ ਦੁਬਈ ਤੋਂ ਭਾਰਤ ਪੁੱਜੀ - ਦੁਬਈ 'ਚ ਆਤਮ ਹੱਤਿਆ
ਅੰਮ੍ਰਿਤਸਰ: ਸਰਬੱਤ ਦਾ ਭਲਾ ਟ੍ਰੱਸਟ ਦੀ ਮਦਦ ਨਾਲ ਦੁਬਈ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆਇਆ ਗਿਆ। ਬਰਨਾਲੇ ਦੇ ਇੱਕ ਨੌਜਵਾਨ ਭਗਵੰਤ ਸਿੰਘ ਨੇ ਮਾਨਸਿਕ ਪ੍ਰਸ਼ਾਨੀਆਂ ਦੇ ਚੱਲਦੇ ਬੀਤੇ 3 ਨਵੰਬਰ ਨੂੰ ਦੁਬਈ 'ਚ ਆਤਮ ਹੱਤਿਆ ਕਰ ਲਈ ਸੀ। ਪਰਿਵਾਰ ਦੇ ਆਰਥਿਕ ਹਾਲਾਤ ਮੰਦੇ ਹੋਣ ਕਰਕੇ ਉਨ੍ਹਾਂ ਦੀ ਇੰਨੀ ਸਮੱਰਥਾ ਨਹੀਂ ਸੀ ਕਿ ਉਹ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆ ਸਕਣ। ਉਨ੍ਹਾਂ ਦੀ ਮਦਦ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐ. ਪੀ ਓਬਰਾਏ ਨੇ ਕੀਤੀ ਤਾਂ ਜੋ ਪਰਿਵਾਰ ਵਾਲੇ ਅਤਿੰਮ ਰਸਮਾਂ ਕਰ ਸਕਣ।