22 ਵਾਰ ਸਾਇਕਲ 'ਤੇ ਦਿੱਲੀ ਜਾ ਚੁੱਕਾ ਨੌਜਵਾਨ, ਹੋਰਨਾਂ ਨੂੰ ਕਰ ਰਿਹੈ ਪ੍ਰੇਰਿਤ - 22 ਵਾਰ ਸਾਇਕਲ 'ਤੇ ਦਿੱਲੀ ਜਾ ਚੁੱਕਾ ਨੌਜਵਾਨ
ਲੁਧਿਆਣਾ: ਸਥਾਨਕ ਪਿੰਡ ਮੱਠਡਾ ਖ਼ੁਰਦ ਦਾ ਵਸਨੀਕ ਪ੍ਰਦੀਪ ਸਿੰਘ 22 ਵਾਰ ਸਾਇਕਲ 'ਤੇ ਦਿੱਲੀ ਜਾ ਚੁੱਕਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨਾਲ ਜੁੜਿਆ ਇਹ ਨੌਜਵਾਨ ਲੋਕਾਂ ਨੂੰ ਅੱਗੇ ਆ ਧਰਨੇ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਬਾਰੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ 'ਦਿੱਲੀ ਦੂਰ ਨਹੀਂ ਹੈ'। ਪ੍ਰਦੀਪ ਨੇ ਦੱਸਿਆ ਕਿ ਉਹ 14 ਘੰਟੇ 'ਚ ਦਿੱਲੀ ਪਹੁੰਚ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।