ਚਿੱਟੇ ਦੇ ਦਲਦਲ 'ਚ ਫਸੇ ਨੌਜਵਾਨ ਦੀ ਸਰਕਾਰ ਤੋਂ ਮਦਦ ਦੀ ਗੁਹਾਰ - ਚਿੱਟੇ ਦੇ ਦਲਦਲ 'ਚ ਫਸਿਆ ਨੌਜਵਾਨ
ਨਸ਼ਿਆਂ 'ਤੇ ਠੱਲ ਪਾਉਣ ਦੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦਾ ਇੱਕ ਨੌਜਵਾਨ ਪਿਛਲੇ 6 ਸਾਲਾਂ 'ਚ ਕੋਰੜਾਂ ਦਾ ਨਸ਼ਾ ਫੂਕ ਚੁੱਕਾ ਹੈ। ਇਨੇ ਸਾਲਾਂ ਤੋਂ ਨਸ਼ੇ ਦਾ ਸੇਵਨ ਕਰਨ ਤੋਣ ਬਾਅਦ ਹੁਣ ਉਹ ਨੌਜਵਾਨ ਆਪਣੀ ਬਜ਼ੁਰਗ ਦਾਦੀ ਨਾਲ ਰਹਿੰਦਾ ਹੈ ਜੋ ਕਿ ਸਰਕਾਰ ਤੋਂ ਆਪਣੇ ਪੋਤੇ ਨੂੰ ਬਚਾਉਣ ਦੀ ਅਪੀਲ ਕਰ ਰਹੀ ਹੈ। ਪੀੜਤ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸਨੂੰ ਨਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ। ਨਸ਼ੇ ਦਾ ਕੋਹੜ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਪਰ ਸਮੇਂ ਦੀਆਂ ਸਰਕਾਰਾਂ 'ਤੇ ਵਿਰੋਧੀ ਸਿਆਸੀ ਦੁਸ਼ਣਬਾਜ਼ੀਆਂ 'ਚ ਹੀ ਉਲਝੇ ਰਹਿੰਦੇ ਹਨ। ਇੱਥੇ ਇਹ ਵੀ ਦੱਸ਼ਣਾ ਲਾਜ਼ਮੀ ਹੈ ਕਿ ਜਦ ਨਸ਼ਾ ਤਸਕਰ ਘਰ ਤੱਕ ਨਸ਼ਾ ਮੁਹੱਈਆ ਕਰਾਉਣ ਲੱਗ ਜਾਣ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜ਼ਮੀਨੀ ਪੱਧਰ ਤੇ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਕਿੰਨੇ ਯਤਨ ਕਰ ਰਹੀ ਹੈ।