ਤਰਨਤਾਰਨ 'ਚ ਨੌਜਵਾਨ ਦਾ ਭੇਦਭਰੇ ਹਲਾਤਾਂ 'ਚ ਕਤਲ - ਤਰਨਤਾਰਨ 'ਚ ਨੌਜਵਾਨ ਦਾ ਕਤਲ
ਤਰਨਤਾਰਨ: ਮੁਹੱਲਾ ਮੁਰਾਦਪੁਰ ਵਿਖੇ ਇੱਕ ਨੌਜਵਾਨ ਦਾ ਬੀਤੀ ਰਾਤ ਭੇਦਭਰੇ ਹਲਾਤਾਂ 'ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ ਜੋ ਬੀਤੀ ਰਾਤ ਘਰੋਂ ਆਪਣੇ ਪਿਤਾ ਨੂੰ ਦਾਣਾ ਮੰਡੀ ਵਿੱਚ ਰੋਟੀ ਦੇਣ ਗਿਆ ਸੀ ਪਰ ਰਾਤ ਨੂੰ ਵਾਪਸ ਘਰ ਨਹੀਂ ਆਇਆ। ਮ੍ਰਿਤਕ ਦੀ ਲਾਸ਼ ਸਵੇਰੇ ਮੁਹੱਲੇ ਦੇ ਇੱਕ ਖਾਲੀ ਪਲਾਟ ਵਿੱਚੋਂ ਮਿਲੀ ਹੈ। ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਆ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ, ਜਾਂਚ ਤੋ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।