ਲੂਡੋ ਖੇਡਣ ਮਗਰੋਂ ਹੋਏ ਝਗੜੇ 'ਚ ਨੌਜਵਾਨ ਹਾਰਿਆ ਜ਼ਿੰਦਗੀ ਦੀ ਖੇਡ - amritsar crime news
ਅੰਮ੍ਰਿਤਸਰ: ਮੋਹਕਮ ਪੁਰਾ ਵਿਖੇ ਬੌਬੀ ਨਾਂਅ ਦੇ ਮੁੰਡੇ ਦਾ ਲੂਡੋ ਖੇਡਣ 'ਤੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਉਸ ਦੇ ਦੋਸਤਾਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੌਬੀ ਆਪਣੇ ਦੋਸਤਾਂ ਨਾਲ ਲੂਡੋ ਖੇਡ ਰਿਹਾ ਸੀ ਅਤੇ ਗੇਮ ਤੋਂ ਬਾਅਦ ਇੱਕ ਮਾਮੂਲੀ ਲੜਾਈ ਤੋਂ ਬਾਅਦ ਬੌਬੀ ਨੇ ਦੋਸਤ ਦੇ ਆਟੋ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਦੋਵਾਂ ਦੋਸਤਾਂ ਨੇ ਬੌਬੀ ਦਾ ਕਤਲ ਕਰ ਦਿੱਤਾ। ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਬੌਬੀ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਸੁੱਟ ਦਿੱਤੀ ਗਈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੂਡੋ ਖੇਡਣ ਤੋਂ ਬਾਅਦ ਇੱਕ ਝਗੜਾ ਹੋਇਆ ਅਤੇ ਉਸ ਤੋਂ ਬਾਅਦ 2 ਵਿਅਕਤੀਆਂ ਨੇ ਬੌਬੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।