ਟਰੱਕ ਦੀ ਫੇਟ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਔਰਤ ਜ਼ਖ਼ਮੀ - Jalandhar Pathankot Bypass
ਜਲੰਧਰ: ਪਠਾਨਕੋਟ ਬਾਈਪਾਸ 'ਤੇ ਇੱਕ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਪਿੱਛੇ ਬੈਠੀ ਔਰਤ ਜ਼ਖ਼ਮੀ ਹੋ ਗਈ। ਏਐਸਆਈ ਰੂਪ ਸਿੰਘ ਨੇ ਦੱਸਿਆ ਕਿ ਅਨੁਰਾਗ ਕੁਮਾਰ ਸ਼ਰਮਾ ਆਪਣੀ ਸਾਲੀ ਨੂੰ ਬੱਸ ਅੱਡੇ ਛੱਡਣ ਆ ਰਿਹਾ ਸੀ ਕਿ ਚੌਕ 'ਚ ਪਿੱਛੋਂ ਮੋੜ ਕੱਟਦੇ ਹੋਏ ਇੱਕ ਟਰੱਕ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਨੌਜਵਾਨ ਅਨੁਰਾਗ ਕੁਮਾਰ ਦੀ ਮੌਤ ਹੋ ਗਈ। ਜ਼ਖ਼ਮੀ ਔਰਤ ਦਾ ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।