ਗੁਰਦਾਸਪੁਰ: ਨਸ਼ੇ ਨੇ ਨਿਗਲਿਆ ਇੱਕ ਹੋਰ ਨੌਜਵਾਨ - ਨਸ਼ੇ ਨੇ ਨਿਗਲਿਆ ਇੱਕ ਹੋਰ ਨੌਜਵਾਨ
ਗੁਰਦਾਸਪੁਰ: ਬਟਾਲਾ ਦੇ ਇੱਕ ਪਿੰਡ ’ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਪਿਛਲੇ ਇੱਕ ਸਾਲ ਤੋਂ ਨਸ਼ੇ ਦਾ ਆਦੀ ਸੀ। ਨਸ਼ੇ ਦੇ ਕਾਰਨ ਹੀ ਉਸਦੀ ਮੌਤ ਹੋਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ’ਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਇਸ ਬਾਰੇ ਪੁਲਿਸ ਅਤੇ ਇਲਾਕੇ ਦੇ ਵਿਧਾਇਕ ਨੂੰ ਦੱਸਿਆ ਹੋਇਆ ਪਰ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਆਨ ਦਰਜ ਕਰ ਲਿਆ ਹਨ ਅਤੇ ਬਿਆਨ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।