ਨੌਜਵਾਨ ਨੇ ਇਸਟਾਗ੍ਰਾਮ (Instagram) ਤੇ 'ਸੁਸਾਈਡ ਨੋਟ' ਅਪਲੋਡ ਕਰਕੇ ਕੀਤੀ ਖ਼ੁਦਕੁਸ਼ੀ - ਡੇਅਰੀ ਮਾਲਕ
ਲੁਧਿਆਣਾ : ਡੇਅਰੀ ਵਿਚ ਕੰਮ ਕਰ ਰਹੇ ਇਕ 24 ਸਾਲ ਦੇ ਨੌਜਵਾਨ ਨੇ ਇਸਟਾਗ੍ਰਾਮ ਤੇ ਸੁਸਾਈਡ ਨੋਟ ('suicide note') ਅਪਲੋਡ ਕਰਕੇ ਪੱਖੇ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ l ਸੁਸਾਈਡ ਨੋਟ ਤੇ ਮ੍ਰਿਤਕ ਨੇ ਕਿਸੇ ਨੌਜਵਾਨ 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ। ਮ੍ਰਿਤਕ ਦੀ ਪਹਿਚਾਣ 24 ਸਾਲ ਹਰਿਕ੍ਰਿਸ਼ਨ ਦੁਬੇ ਦੇ ਰੂਪ ਵਿਚ ਹੋਈ ਹੈ ਜੋ ਕਿ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ l ਜਦੋਂ ਡੇਅਰੀ ਮਾਲਕ ਨੇ ਮ੍ਰਿਤਕ ਦੀ ਲਾਸ਼ ਲਟਕਦੀ ਦੇਖੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ ਜਮਾਲਪੁਰ ਮੁੰਡੀਆਂ ਚੌਕੀ ਇੰਚਾਰਜ ਨੇ ਮ੍ਰਿਤਕ ਦੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ l