ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਅੰਮ੍ਰਿਤਸਰ: ਜਲੰਧਰ ਅੰਮ੍ਰਿਤਸਰ ਮੁੱਖ ਮਾਰਗ 'ਤੇ ਜ਼ਿਲ੍ਹਾ ਅੰਮ੍ਰਿਤਸਰ (Amritsar) ਅਧੀਂਨ ਪੈਂਦੇ ਖੇਤਰ ਵਿੱਚ ਦਰਿਆ ਬਿਆਸ (River Beas) ਦੇ ਪੁੱਲ ਤੋਂ ਇੱਕ ਨੌਜਵਾਨ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖਬਰ ਹੈ। ਹਾਲਾਂਕਿ ਦਿਨ ਸਮਾਂ ਹੋਣ ਕਾਰਣ ਉੱਥੇ ਘਟਨਾ ਵਾਪਰਦਿਆਂ ਹੀ ਲੋਕਾਂ ਦਾ ਉਸ ਤਰਫ਼ ਧਿਆਨ ਜਾਣ ਕਾਰਣ ਰੌਲਾ ਪਾਇਆ ਗਿਆ। ਮੌਕੇ 'ਤੇ ਹਾਜ਼ਰ ਗੋਤਾਖੋਰਾਂ ਵੱਲੋਂ ਮੁਸਤੈਦੀ ਵਰਤਦਿਆਂ ਨੌਜਵਾਨ ਨੂੰ ਬਚਾ ਲਿਆ ਗਿਆ। ਉਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।