ਲਹਿਰਾਗਾਗਾ ਦੇ ਵਾਰਡ ਨੰਬਰ 4 ’ਤੇ ਜਾਅਲੀ ਵੋਟ ਪਾਉਣ ਆਇਆ ਨੌਜਵਾਨ ਕਾਬੂ - ਨੌਜਵਾਨ ਕਾਬੂ
ਲਹਿਰਾਗਾਗਾ: ਵਾਰਡ ਨੰਬਰ 4 ਦੇ ਬੂਥ ਨੰਬਰ 4 ‘ਤੇ ਜਾਅਲੀ ਵੋਟਾਂ ਪਾਉਣ ਆਇਆ ਨੌਜਵਾਨ ਫੜਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਜਿਸ ਵਿਅਕਤੀ ਦੀ ਵੋਟ ਪਾਉਣ ਆਇਆ ਸੀ ਉਹ ਹਰਦੀਪ ਸਿੰਘ ਦੀ ਸੀ, ਜਿਸਦੀ ਮੌਤ ਹੋ ਚੁੱਕੀ ਹੈ। ਮਾਮਲੇ ਸਬੰਧੀ ਉਮੀਦਵਾਰ ਸੰਦੀਪ ਕੁਮਾਰ ਦੀਪੂ ਨੇ ਕਿਹਾ ਕਿ ਨੌਜਵਾਨ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਵੋਟ ਪਾਉਣ ਜਾ ਰਿਹਾ ਸੀ। ਨਾਲ ਹੀ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਕਾਰਵਾਈ ਕਰਨ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਰਾਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਇਸ 'ਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।