ਲੰਮਾ ਪਿੰਡ ਚੌਕ ਵਿਖੇ ਕਿਸਾਨਾਂ ਵੱਲੋਂ ਬੰਦ ਕਰਵਾਏ ਗਏ ਜੀਓ ਦੇ ਨੈੱਟਵਰਕ ਟਾਵਰ - ਜੀਓ
ਜਲੰਧਰ: ਬੀਤ੍ਹੇ ਦਿਨ ਲੰਮਾ ਪਿੰਡ ਚੌਕ ’ਚ ਸਥਿਤ ਘਰ ਦੀ ਛੱਤ ’ਤੇ ਲੱਗੇ 'ਜੀਓ' ਦੇ ਟਾਵਰ ਕਿਸਾਨ ਜੱਥੇਬੰਦੀ ਵੱਲੋਂ ਬੰਦ ਕਰਵਾਏ ਗਏ, ਕਿਸਾਨਾਂ ਦੇ ਧਰਨੇ ਮੌਕੇ ਪੁਲਿਸ ਫੋਰਸ ਵੀ ਭਾਰੀ ਗਿਣਤੀ ’ਚ ਮੌਜੂਦ ਸੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਅਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਕਈ ਜੀਓ ਦੇ ਟਾਵਰ ਬੰਦ ਕਰਵਾਏ ਜਾ ਚੁੱਕੇ ਹਨ ਅਤੇ ਜੋ ਰਹਿੰਦੇ ਟਾਵਰ ਜੋ ਚਲ ਰਹੇ ਹਨ ਉਨ੍ਹਾਂ ਨੂੰ ਬੰਦ ਕਰਵਾ ਰਹੇ ਹਨ। ਉਨ੍ਹਾਂ ਇਸ ਮੌਕੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਜੀਓ' ਕੰਪਨੀ ਦੇ ਸਿਮ ਨੂੰ ਹੋਰ ਮੋਬਾਈਲ ਕੰਪਨੀਆਂ ’ਚ ਪੋਰਟ ਕਰਵਾ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਹਿਯੋਗ ਕਰਨ। ਉਥੇ ਹੀ ਇਸ ਮੌਕੇ ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਆਮ ਨਾਗਰਿਕ ਦਾ ਲੋਕ ਤਾਂਤਰਿਕ ਅਧਿਕਾਰ ਹੈ, ਪਰ ਅਮਨ ਕਾਨੂੰਨ ਦੀ ਵਿਵਸਥਾ ਖ਼ਰਾਬ ਨਹੀਂ ਹੋਣ ਦਿੱਤੀ ਜਾਵੇਗੀ।