ਗ਼ਰੀਬ ਤੇ ਮਜ਼ਦੂਰ ਪਰਿਵਾਰਾਂ ਦੇ ਘਰਾਂ ’ਤੇ ਚੱਲਿਆ ‘ਪੀਲਾ ਪੰਜਾ’ - ਸਰਹੱਦੀ ਪਿੰਡ ਮੁੱਜਰਪੁਰਾ
ਅੰਮ੍ਰਿਤਸਰ: ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਮੁੱਜਰਪੁਰਾ ਵਿਖੇ ਬੀਤੇ ਦਿਨ ਪ੍ਰਸ਼ਾਸਸਨ ਵੱਲੋਂ ਪੁਲਿਸ ਦੀ ਮਦਦ ਨਾਲ 3 ਗਰੀਬ ਤੇ ਮਜ਼ਦੂਰ ਪਰਿਵਾਰਾਂ ਦੇ ਘਰ ਢਹਿ-ਢੇਰੀ ਕੀਤੇ ਗਏ। ਜਿਸ ਦੇ ਰੋਸ ਵੱਜੋਂ ਮਜ਼ਦੂਰਾਂ ਸਭਾ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਿਆਸੀ ਲੋਕਾਂ ਦੀ ਸ਼ਹਿ ’ਤੇ ਗਰੀਬ ਪਰਿਵਾਰਾਂ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ ਤਾਂ ਉਹ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਗੇ। ਦੂਜੇ ਪਾਸੇ ਇਸ ਮਾਮਲੇ ਸੰਬੰਧੀ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਬੀ.ਡੀ.ਪੀ.ਓ. ਦਫਤਰ ਅਧੀਨ ਪੈਂਦੀ ਹੈ ਜਿਸ ਦਾ ਪਰਿਵਾਰਾਂ ਵੱਲੋਂ ਨਜਾਇਜ਼ ਕਬਜਾ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਕਾਨੂੰਨ ਮੁਤਬਿਕ ਖਾਲੀ ਕਰਵਾਇਆ ਗਿਆ ਹੈ।