ਵਰਲਡ ਟਾਇਲਟ ਡੇਅ: ਪਬਲਿਕ ਪਖ਼ਾਨਿਆਂ ਦੀ ਹਾਲਤ ਖ਼ਸਤਾ, ਵੇਖੋ ਵੀਡੀਓ - ਸਵੱਛ ਭਾਰਤ ਅਭਿਆਨ
19 ਨਵੰਬਰ, 2019 ਨੂੰ ਵਰਲਡ ਟਾਇਲਟ ਡੇਅ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਜੋ ਧਰਤੀ ਉੱਪਰ ਕਿਤੇ ਵੀ ਗੰਦਗੀ ਨਾ ਫੈਲੇ। ਉਸ ਤੋਂ ਬਾਅਦ ਹਰੇਕ ਸਾਲ 19 ਨਵੰਬਰ ਨੂੰ ਵਰਲਡ ਟਾਇਲਟ ਡੇਅ ਮਨਾਇਆ ਜਾਂਦਾ ਹੈ। ਜੇਕਰ ਗੱਲ ਕਰੀਏ ਕਿ ਭਾਰਤ ਵਿੱਚ ਸ਼ੌਚ ਖੁੱਲ੍ਹੇ ਵਿੱਚ ਕਰਨ ਕਾਰਨ ਜੋ ਵਾਤਾਵਰਨ ਦੂਸ਼ਿਤ ਹੁੰਦਾ ਸੀ ਉਸ ਕਰਕੇ ਸਵੱਛ ਭਾਰਤ ਅਭਿਆਨ ਵੀ ਸ਼ੁਰੂ ਕੀਤਾ ਗਿਆ ਜਿਸ ਦੇ ਚੱਲਦਿਆਂ ਭਾਰਤ ਵਿੱਚ ਖ਼ਾਸ ਕਰਕੇ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਸਰਕਾਰਾਂ ਵੱਲੋਂ ਟਾਇਲਟ ਬਣਾ ਕੇ ਪਬਲਿਕ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ। ਜੋ, ਕਿ ਬਹੁਤ ਹੀ ਲਾਹੇਵੰਦ ਸਿੱਧ ਵੀ ਹੋਈਆਂ, ਪਰ ਇਨ੍ਹਾਂ ਬਣਾਏ ਗਏ ਸੁਵਿਧਾਜਨਕ ਟਾਇਲਟਾਂ ਦੀ ਦੇਖ-ਰੇਖ ਆਖ਼ਿਰਕਾਰ ਹੋ ਰਹੀ ਹੈ ਜਾਂ ਨਹੀਂ। ਪਰ, ਜਿੱਥੇ ਹਨ ਉੱਥੇ ਸਾਫ਼-ਸਫ਼ਾਈ ਨਹੀਂ ਹੈ। ਇਨ੍ਹਾਂ ਹੀ ਨਹੀਂ, ਇਹ ਬਾਥਰੂਮ ਬੰਦ ਪਏ ਹਨ। ਹਾਲਾਂਕਿ ਸ਼ਹਿਰਾਂ ਵਿੱਚ ਇੱਕ ਕਿਲੋਮੀਟਰ ਦੇ ਇਲਾਕੇ ਵਿੱਚ ਘੱਟੋ-ਘੱਟ ਇੱਕ ਪਖ਼ਾਨਾ ਹੋਣਾ ਜ਼ਰੂਰੀ ਹੈ। ਜਨਤਕ ਥਾਂਵਾਂ ਉੱਤੇ ਵੀ ਬਾਥਰੂਮ ਹੋਣੇ ਜ਼ਰੂਰੀ ਹਨ।