ਢਾਈ ਫੁੱਟ ਦਾ ਕੁਲਚਾ ਤਿਆਰ ਕਰਕੇ ਬਣਾਇਆ ਵਿਸ਼ਵ ਰਿਕਾਰਡ - ਸਭ ਤੋਂ ਵੱਡਾ ਅੰਮ੍ਰਿਤਸਰੀ ਕੁਲਚਾ
ਅੰਮ੍ਰਿਤਸਰ: ਹਵੇਲੀ ਕੁਜ਼ੀਨਸ ਪ੍ਰਾਇਵੇਟ ਲਿਮਿਟਡ ਨੇ ਢਾਈ ਫੁੱਟ ਦਾ ਅੰਮ੍ਰਿਤਸਰੀ ਕੁਲਚਾ ਤਿਆਰ ਕੀਤਾ ਹੈ। ਅੰਮ੍ਰਿਤਸਰ ਹਵੇਲੀ ਦੇ ਐਮਡੀ ਰਬਜੀਤ ਸਿੰਘ ਗਰੋਵਰ ਨੇ ਕਿਹਾ ਕਿ ਇਹ ਢਾਈ ਫੁੱਟ ਦਾ ਸਭ ਤੋਂ ਵੱਡਾ ਅੰਮ੍ਰਿਤਸਰੀ ਕੁਲਚਾ ਇੱਕ ਵਿਸ਼ਵ ਰਿਕਾਰਡ ਹੈ, ਜੋ ਉਹ ਆਪਣੇ ਮਰਹੂਮ ਪਿਤਾ ਹਰਿੰਦਰ ਪਾਲ ਸਿੰਘ, ਮਾਤਾ ਸਤਿੰਦਰ ਕੌਰ, ਭਰਾ ਪ੍ਰਭਜੀਤ ਸਿੰਘ ਅਤੇ ਸਾਰੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਨ। ਉਨ੍ਹਾਂ ਨੇ ਇਸ ਵਿਸ਼ਵ ਰਿਕਾਰਡ ਨੂੰ ਬਨਾਉਣ ਵਿੱਚ ਮਾਲ ਆਫ ਅੰਮ੍ਰਿਤਸਰ ਦੀ ਸਾਰੀ ਟੀਮ ਆਪਣੀ ਭੈਣ ਮੀਤਾ ਬਵੇਜਾ, ਸ਼ੈਫ ਗਿਆਸ ਅਹਿਮਦ, ਸ਼ਰੁਤੀ ਗਲਹੋਤਰਾ ਅਤੇ ਸਾਰੀ ਟੀਮ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਸ਼ੈਫ਼ ਗਿਆਸ ਨੇ ਕਿਹਾ ਕਿ ਉਨ੍ਹਾਂ ਨੂੰ ਕੁਲਚਾ ਤਿਆਰ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ।