world cup 2019 : ਭਾਰਤੀ ਕ੍ਰਿਕਟ ਟੀਮ ਲਈ ਫੈਂਸ ਵੱਲੋਂ ਅਰਦਾਸਾਂ ਦਾ ਦੌਰ ਜਾਰੀ - Fans prayer
ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਵਰਲਡ ਕੱਪ ਦਾ 22 ਵਾਂ ਮੈਚ ਖੇਡਿਆ ਜਾਵੇਗਾ। ਇਸ ਵਾਰ ਵਰਲਡ ਕੱਪ ਦੇ ਇਤਿਹਾਸ 'ਚ 7ਵੀਂ ਵਾਰ ਦੋਵੇਂ ਟੀਮਾਂ ਆਹਮੋ -ਸਾਹਮਣੇ ਹੋਣਗੀਆਂ। ਇਹ ਮੈਚ ਮੈਨਚੈਸਟਰ ਦੇ ਓਲਡ ਟ੍ਰੈਫ਼ਰ ਮੈਦਾਨ 'ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਕ੍ਰਿਕੇਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੀ ਜਿੱਤ ਲਈ ਹਰ ਥਾਂ ਹਵਨ ਅਤੇ ਅਰਦਾਸਾਂ ਹੋ ਰਹੀਆਂ ਹਨ। ਇਸ ਕੜੀ ਵਿੱਚ ਪਠਾਨਕੋਟ ਦੇ ਕ੍ਰਿਕੇਟ ਪ੍ਰੇਮੀਆਂ ਵੱਲੋਂ ਭਾਰਤੀ ਟੀਮ ਦੀ ਜਿੱਤ ਲਈ ਵਿਸ਼ੇਸ਼ ਤੌਰ 'ਤੇ ਹਵਨ ਅਤੇ ਪੂਜਾ ਅਰਚਨਾ ਕਰਵਾਈ ਗਈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਜਾ ਰਹੇ ਇਸ ਮੈਚ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਇਆਂ ਹਨ।