ਇੰਡਸਟਰੀਅਲ ਗਰੋਥ ਸੈਂਟਰ 'ਚ ਕਾਰੋਬਾਰੀਆਂ ਲਈ ਲਗਾਈ ਵਰਕਸ਼ਾਪ - ਇੰਡਸਟਰੀ ਵਿੱਚ ਆ ਰਹੀਆਂ ਮੁਸ਼ਕਲਾਂ
ਪਠਾਨਕੋਟ: ਪਠਾਨਕੋਟ ਦੇ ਇੰਡਸਟਰੀਅਲ ਗਰੋਥ ਸੈਂਟਰ ਵਿਖੇ ਇੱਕ ਵਰਕਸ਼ਾਪ ਲਗਾਈ ਗਈ। ਇੱਥੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਇੰਡਸਟਰੀ ਨਾਲ ਸਬੰਧਤ ਕਾਰੋਬਾਰੀ ਪੁੱਜੇ। ਇਸ ਵਰਕਸ਼ਾਪ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੰਡਸਟਰੀ ਕਾਰੋਬਾਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਤੇ ਨਵੀਆਂ ਯੋਜਨਾ ਦੇ ਬਾਰੇ ਜਾਣੂ ਕਰਵਾਇਆ। ਇਨ੍ਹਾਂ ਕਾਰੋਬਾਰੀਆਂ ਨੇ ਇੰਡਸਟਰੀ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਗਿਆ ਅਤੇ ਏਡੀਸੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਨ੍ਹਾਂ ਨੂੰ ਹੱਲ ਕਰਵਾਉਣ ਦਾ ਆਸ਼ਵਾਸਨ ਦਿੱਤਾ।