ਅਨਾਜ ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਕੀਤੀ ਹੜਤਾਲ - punjab latest news
ਲਹਿਰਾਗਾਗਾ ਦੇ ਮੂਨਕ ਦੀ ਅਨਾਜ ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਕੰਮ ਬੰਦ ਕਰ ਦਿੱਤਾ ਹੈ ਅਤੇ ਹੜਤਾਲ ਉੱਤੇ ਬੈਠ ਗਏ ਹਨ। ਅਨਾਜ ਮੰਡੀ ਵਿਚ ਜਦੋਂ ਝੋਨਾ ਆਇਆ ਸੀ ਉਹ ਸਿੱਲਾ ਸੀ ਜਿਸ ਨੂੰ ਸੁਖਾਉਣ ਲਈ ਅਨਾਜ ਮੰਡੀ 'ਚ ਮਜ਼ਦੂਰ ਲਗਾਏ ਗਏ ਸਨ। ਅਨਾਜ ਨੂੰ ਸੁਖਾਉਣ ਦੇ ਵਧੀਆ ਪ੍ਰਬੰਧ ਨਾ ਹੋਣ ਕਾਰਨ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦੇ ਮਜ਼ਦੂਰ ਨੇ ਕਿਹਾ ਕਿ ਸਾਡੇ ਕੋਲੋਂ ਦੁੱਗਣਾ ਕੰਮ ਲਿਆ ਜਾ ਰਿਹਾ ਹੈ, ਤੇ ਇਸ ਕੰਮ ਵਿਚ ਸਾਡੀ ਮਿਹਨਤ ਜ਼ਿਆਦਾ ਲੱਗ ਰਹੀ ਹੈ। ਅਨਾਜ ਨੂੰ ਬਾਰ-ਬਾਰ ਅਲਟੀ ਪਲਟੀ ਕਰਨ ਦੇ ਕਾਫੀ ਜਿਆਦਾ ਜ਼ੋਰ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਨਾਜ ਮੰਡੀ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਝੋਨੇ ਸੁਖਾਉਣ ਲਈ ਦੁਹਰਾਇਆ ਪੱਖਾ ਲਾਇਆ ਜਾਵੇ ਜਿਸ ਕਰਕੇ ਅਸੀਂ ਹੜਤਾਲ ਕਰ ਦਿੱਤੀ ਹੈ। ਆੜ੍ਹਤੀ ਪ੍ਰਧਾਨ ਨੇ ਦੱਸਿਆ ਕਿ ਮਜ਼ਦੂਰਾਂ ਨੇ ਦੋ ਵਾਰ ਪੱਖਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਕੁੱਝ ਸਮੇਂ ਵਿੱਚ ਸ਼ੈਲਰ ਮਾਲਕ ਨਾਲ ਮੀਟਿੰਗ ਕਰਨਗੇ ਜਿਸ ਵਿੱਚ ਇਹ ਮਾਮਲਾ ਸੁਲਝਾਇਆ ਜਾਵੇਗਾ।