ਸਿੱਧੂ ਦੇ ਸੂੂਬਾ ਕਾਂਗਰਸ ਪ੍ਰਧਾਨ ਬਣਨ ਨੂੰ ਲੈਕੇ ਵਰਕਰਾਂ ਨੇ ਪਾਏ ਭੰਗੜੇ ਤੇ ਵੰਡੇ ਲੱਡੂ - ਸੂਬਾ ਕਾਂਗਰਸ
ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੇ ਸੂਬਾ ਕਾਂਗਰਸ ਦਾ ਪ੍ਰਧਾਨ ਬਣਨ ਦੀਆਂ ਅਟਕਲਾਂ ਦੌਰਾਨ ਸਿੱਧੂ ਸਮਰਥਕਾਂ ਦੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਸਿੱਧੂ ਸਮਰਥਕਾਂ ਦੇ ਵੱਲੋਂ ਭੰਗੜੇ ਪਾਏ ਗਏ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਉਨ੍ਹਾਂ ਵੱਲੋਂ ਸਿੱਧੂ ਦੇ ਹੋਟਲ ਸਿਟੀ ਵਾਲੀ ਕੋਠੀ ਵਿੱਚ ਇਹ ਖੁਸ਼ੀ ਮਨਾਈ ਗਈ ਹੈ। ਨਵਜੋਤ ਸਿੰਘ ਸਿੱਧੂ ਦੇ ਪੀਏ ਜਸਮੀਤ ਸਿੰਘ ਸੋਢੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿੱਧੂ ਜਲਦੀ ਹੀ ਅੰਮ੍ਰਿਤਸਰ ਪੁੱਜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣਗੇ। ਇਸ ਦੌਰਾਨ ਕਾਂਗਰਸ ਵਰਕਰਾਂ ਤੇ ਆਗੂਆਂ ਦੇ ਵੱਲੋਂ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਲੋਕਾਂ ਦੇ ਵਿੱਚ ਵਿਚਰਨਗੇ ਤੇ ਲੋਕਾਂ ਦੀ ਆਵਾਜ਼ ਚੁੱਕਣਗੇ।